
ਭੂਮਿਕਾ
ਉਪ ਪ੍ਰਧਾਨ
ਖੇਤਰ
ਵੈਨਕੂਵਰ, ਬੀ.ਸੀ., ਕੈਨੇਡਾ
ਬਾਰਜ (ਬਰਜਿੰਦਰ) ਸਿੰਘ. ਢਾਹਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ, ਕੈਨੇਡਾ ਤੋਂ ਗ੍ਰੈਜੂਏਟ ਹਨ। ਉਹ ਸੈਂਡਹਰਸਟ ਗਰੁੱਪ ਆਫ਼ ਕੰਪਨੀਜ਼ ਦੇ ਸੰਸਥਾਪਕ ਅਤੇ ਪ੍ਰਧਾਨ ਹਨ।
ਉਨ੍ਹਾਂ ਕੋਲ ਸਿੱਖਿਆ ਅਤੇ ਸਿਹਤ ਦੇਖ-ਰੇਖ ਰਾਹੀਂ ਸੰਮਲਿਤ ਖੁਸ਼ਹਾਲੀ ਦਾ ਸਮਰਥਨ ਕਰਨ ਲਈ ਲੋਕਾਂ ਅਤੇ ਵਿਚਾਰਾਂ ਨੂੰ ਜੋੜਨ ਦਾ ਲੰਬਾ ਰਿਕਾਰਡ ਹੈ। ਢਾਹਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਹਤ, ਭਾਈਚਾਰਕ ਵਿਕਾਸ ਅਤੇ ਸਿੱਖਿਆ ਪ੍ਰੋਜੈਕਟਾਂ ਦੇ ਪਿੱਛੇ ਡ੍ਰਾਈਵਿੰਗ ਫੋਰਸ ਵਜੋਂ ਕੰਮ ਕਰਦੇ ਆ ਰਹੇ ਹਨ, ਖਾਸ ਕਰਕੇ ਕੈਨੇਡਾ-ਭਾਰਤ ਗਲਿਆਰੇ ਵਿੱਚ।
ਢਾਹਾਂ IC-IMPACTS Ltd. (ਭਾਰਤ-ਕੈਨੇਡਾ ਸੈਂਟਰ ਫਾਰ ਇਨੋਵੇਟਿਵ ਮਲਟੀਡਿਸਿਪਲਨਰੀ ਪਾਰਟਨਰਸ਼ਿਪਸ ਟੂ ਐਕਸਲਰੇਟ ਕਮਿਊਨਿਟੀ ਟਰਾਂਸਫਾਰਮੇਸ਼ਨ ਐਂਡ ਸਸਟੇਨੇਬਿਲਟੀ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ) ਦੇ ਇੱਕ ਸੰਸਥਾਪਕ ਬੋਰਡ ਮੈਂਬਰ ਅਤੇ ਮੌਜੂਦਾ ਚੇਅਰਪਰਸਨ, ਕੈਨੇਡਾ ਇੰਡੀਆ ਸੈਂਟਰ ਆਫ ਐਕਸਲੈਂਸ, ਕਾਰਲਟਨ ਯੂਨੀਵਰਸੀਟੀ ਦੇ ਇੱਕ ਸੰਸਥਾਪਕ ਦਾਨੀ ਅਤੇ ਬੋਰਡ ਮੈਂਬਰ, ਅਤੇ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੇ ਪਰਬੰਧਕ/ਨਿਰਦੇਸ਼ਕ ਹਨ। ਉਨ੍ਹਾਂ ਕੋਲ ਵੈਨਕੂਵਰ ਪੁਲਿਸ ਬੋਰਡ ਦੇ ਤਤਕਾਲੀ ਵਾਈਸ ਚੇਅਰ, ਬ੍ਰਿਟਿਸ਼ ਕੋਲੰਬੀਆ ਦੀ ਇੰਡਸਟਰੀ ਟ੍ਰੇਨਿੰਗ ਅਥਾਰਟੀ ਅਤੇ ਰੌਇਲ ਰੋਡਜ਼ ਯੂਨੀਵਰਸਿਟੀ, ਵਿਕਟੋਰੀਆ ਦੇ ਬੋਰਡ ਮੈਂਬਰ ਦੇ ਤੌਰ ‘ਤੇ ਕੰਮ ਕਰਨ ਕਰ ਕੇ ਬੋਰਡ ਗਵਰਨੈਂਸ ਦਾ ਤਜਰਬਾ ਹੈ। 2013 ਵਿੱਚ, ਉਨ੍ਹਾਂ ਨੇ ਪੰਜਾਬੀ ਸਾਹਿਤ ਲਈ ਢਾਹਾਂ ਇਨਾਮ ਦੀ ਸਥਾਪਨਾ ਕੀਤੀ, ਜੋ ਪੰਜਾਬੀ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਸਾਹਿਤਕ ਪੁਰਸਕਾਰ ਹੈ।
ਢਾਹਾਂ 1980 ਤੋਂ ਹੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੀ ਸਥਾਪਨਾ ਵਿੱਚ ਸਰਗਰਮ ਰਹੇ ਹਨ ਅਤੇ ਟਰੱਸਟੀ ਵਜੋਂ 2018 ਵਿੱਚ ਸ਼ਾਮਲ ਹੋਏ।