ਸਾਡੇ ਪ੍ਰੋਜੈਕਟ
ਗੁਰੂ ਨਾਨਕ ਮਿਸ਼ਨ ਮੈਡੀਕਲ ਅਤੇ ਐਜੂਕੇਸ਼ਨਲ ਟਰੱਸਟ ਇੱਕ ਕੈਂਪਸ ਚਲਾਉਂਦਾ ਹੈ ਅਤੇ 400 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਇਹ ਦੋ ਗੈਰ-ਲਾਭਕਾਰੀ (ਅਰਥਾਤ ਚੈਰੀਟੇਬਲ) ਪਹਿਲਕਦਮੀਆਂ ਦਾ ਪ੍ਰਬੰਧਨ ਕਰਦਾ ਹੈ, ਇਹਨਾਂ ਪਹਿਲਕਦਮੀਆਂ ਵਿੱਚੋਂ ਹਰੇਕ ਦੇ ਅਧੀਨ ਕਈ ਸੈਂਟਰ ਚੱਲ ਰਹੇ ਹਨ। ਉਹਨਾਂ ਵਿੱਚ ਸ਼ਾਮਲ ਹਨ:
ਸਿਹਤ ਸੰਭਾਲ ਦੀ ਪ੍ਰੋਜੈਕਟ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

ਟਰੱਸਟ ਦੇ ਮੂਲ ਉਪਰਾਲੇ ਵਜੋਂ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 1984 ਵਿੱਚ 40 ਬਿਸਤਰਿਆਂ ਵਾਲਾ ਖੋਲ੍ਹਿਆ ਗਿਆ।.
ਅੱਜ, ਆਧੁਨਿਕ ਸਰਜਰੀਆਂ, ਮੈਡੀਕਲ ਇਮੇਜਿੰਗ, ਐਮਰਜੈਂਸੀ ਐਂਬੂਲੈਂਸ ਅਤੇ ਕਈ ਸਿਹਤ ਸੰਭਾਲ ਸੇਵਾਵਾਂ ਰੋਜ਼ਾਨਾ ਸੈਂਕੜੇ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਹਸਪਤਾਲ ਦੀ ਮੌਜੂਦਾ ਸਮਰੱਥਾ 200 ਬਿਸਤਰਿਆਂ ਦੀ ਹੈ।
ਹਸਪਤਾਲ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਿਹਤ ਆਊਟਰੀਚ ਕੈਂਪਾਂ ਵਿੱਚ ਵੀ ਹਿੱਸਾ ਲੈਂਦਾ ਹੈ।
ਹਰ ਸਾਲ, ਹਸਪਤਾਲ ਲਗਭਗ 70,000 ਮਰੀਜ਼ਾਂ ਦੀ ਸੇਵਾ ਕਰਦਾ ਹੈ।

ਸਿੱਖਿਆ ਦੀ ਪ੍ਰੋਜੈਕਟ
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ

ਸੰਸਥਾ ਦਾ ਅਗਲਾ ਟੀਚਾ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚਿਆਂ ਸਮੇਤ ਲੜਕੀਆਂ ਨੂੰ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਨਾ ਸ਼ੁਰੂ ਕਰਨਾ ਸੀ। 1987 ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਖੁੱਲ੍ਹਿਆ। ਇਨਟੇਕ 100 ‘ਤੇ ਸੀ। ਇਸ ਨੇ ਸੀਮਤ ਗਿਣਤੀ ਦੇ ਗ੍ਰੇਡਾਂ ਤੱਕ ਸਿੱਖਿਆ ਪ੍ਰਦਾਨ ਕੀਤੀ।
1997 ਵਿੱਚ, ਸਕੂਲ ਨੇ ਗ੍ਰੇਡ 1 ਤੋਂ ਗ੍ਰੇਡ 12 ਤੱਕ ਸਿੱਖਿਆ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਸੀ।
2006 ਵਿੱਚ, ਇਸ ਵਿੱਚ ਲਗਭਗ 1300 ਵਿਦਿਆਰਥੀ ਸਨ। 2021 ਵਿੱਚ, ਇਹ ਗਿਣਤੀ ਵੱਧ ਕੇ 1619 ਹੋ ਗਈ ਸੀ।
ਗੁਰੂ ਨਾਨਕ ਕਾਲਜ ਆਫ ਨਰਸਿੰਗ
1993 ਵਿੱਚ, ਟਰੱਸਟ ਨੇ ਗੁਰੂ ਨਾਨਕ ਮਿਸ਼ਨ ਇੰਸਟੀਚਿਊਟ ਆਫ਼ ਨਰਸਿੰਗ ਖੋਲ੍ਹੀ। ਇਹ ਸਾਢੇ ਤਿੰਨ ਸਾਲ ਦੇ ਜਨਰਲ ਨਰਸ-ਮਿਡਵਿਫਰੀ (ਜੀ.ਐਨ.ਐਮ.) ਦਾ ਡਿਪਲੋਮਾ ਪ੍ਰਦਾਨ ਕਰਨ ਕਰਕੇ ਸ਼ੁਰੂ ਕੀਤੀ ਗਈ।
1998 ਵਿੱਚ, ਇਹ ਇੰਸਟੀਚਿਊਟ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਬਣ ਗਈ। ਇਸਨੇ ਚਾਰ ਸਾਲਾਂ ਦੀ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BSc.N) ਡਿਗਰੀ ਪ੍ਰਦਾਨ ਕਰਨੀ ਸ਼ੁਰੂ ਕੀਤੀ – ਇਹ ਪੰਜਾਬ ਦੇ ਕਿਸੇ ਪੇਂਡੂ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਇੰਸਟੀਚਿਊਟ ਸੀ।
2008 ਵਿੱਚ, ਕਾਲਜ ਨੇ ਦੋ ਸਾਲਾਂ ਦੀ, ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਦੀ ਡਿਗਰੀ ਪ੍ਰਦਾਨ ਕਰਨੀ ਸ਼ੁਰੂ ਕੀਤੀ।

ਗੁਰੂ ਨਾਨਕ ਪੈਰਾਮੈਡੀਕਲ ਕਾਲਜ

2022 ਵਿੱਚ, ਟਰੱਸਟ ਨੇ ਵੱਖ-ਵੱਖ ਵਾਧੂ ਸਮਰੱਥਾਵਾਂ ਵਿੱਚ ਮੈਡੀਕਲ ਸਟਾਫ ਦੀ ਸਿਖਲਾਈ ਸ਼ੁਰੂ ਕਰਨ ਲਈ ਆਪਣੇ ਵਿਦਿਅਕ ਪ੍ਰੋਗਰਾਮ ਦਾ ਵਿਸਤਾਰ ਕੀਤਾ। ਗੁਰੂ ਨਾਨਕ ਪੈਰਾਮੈਡੀਕਲ ਕਾਲਜ ਖੋਲ੍ਹਿਆ ਗਿਆ।